Vehli Maa (ਵਿਹਲੀ ਮਾਂ) – Kaav Sangrah (ਕਾਵਿ-ਸੰਗ੍ਰਹਿ)
₹165.00
By: Gurpreet Singh Habeeb
ISBN: 9789391219437
PRICE: 165
Category: LITERARY CRITICISM / Poetry
Delivery Time: 7-9 Days
Description
About the book
“ਗੁਰਪ੍ਰੀਤ ਸਿੰਘ ਹਬੀਬ ਅਜੋਕੇ ਦੌਰ ‘ਚ ਪੰਜਾਬੀ ਸਾਹਿਤ ਦਾ ਸਰਵੋਤਮ,ਸਮਰੱਥ,ਪ੍ਰੌੜ,ਸਹਿਜ ‘ਤੇ ਸਰਲ ਕਵੀ ਹੈ। ਉਸਦੀ ਨਿੱਡਰ,ਨਿੱਗਰ,ਨਿਰਪੱਖ,ਨਿੱਧੜਕ ਕਲਮ ‘ਚ ਯੁੱਗ ਪਲਟਾਊ ਸ਼ਕਤੀ ਨਾਲ਼ ਪਾਠਕ ਦੀ ਸੋਝੀ ਦਾ ਲਹੂ ਉਬਾਲੇ ਮਾਰ ਉੱਠਦਾ ਹੈ। ਉਸਦੀ ਅਤਿਅੰਤ ਜਾਦੂਈ ਕਾਵਿ ਕਲਾ ਪਾਠਕ ਨੂੰ ਤਕੜਾ ਨਾਗਵਲ਼ ਪਾ ਕੀਲ ਕੇ ਹੀ ਰੱਖ ਦਿੰਦੀ ਹੈ। ਉਸ ਵਿੱਚ ਥੋੜ੍ਹੇ ਸ਼ਬਦਾਂ ‘ਚ ਵੱਡੀ ਤੇ ਸਾਰਥਿਕ ਗੱਲ ਕਹਿਣ ਦਾ ਬਾਕਮਾਲ ਹੁਨਰ ਹੈ ਜੋ ਉਸਨੂੰ ਬਹੁਤੇ ਕਵੀਆਂ ਨਾਲ਼ੋਂ ਨਿਖੇੜਦਾ ਹੈ। ਕਵੀਆਂ ਦੀ ਭੀੜ ਚੋਂ ਉਹ ਦੂਰੋਂ ਖੜ੍ਹਾ ਦਿਸਦਾ ਹੈ।
ਉਸਦੀ ਸ਼ਾਇਰੀ ਦੀ ਵਿਲੱਖਣਤਾ ਹੀ ਹੈ ਕਿ ਉਹ ਸੱਚ ਪੂਰਾ ਠੋਕ ਵਜਾ ਕੇ ਲਿਖਦਾ ਤੇ ਜਿਉਂਦਾ ਹੈ,ਉਹ ਅਜਿਹਾ ਕਵੀ ਹੈ ਜੋ ਕਵਿਤਾ ਵਾਂਗ ਅੰਦਰੋਂ-ਬਾਹਰੋਂ ਇੱਕ ਹੈ ਤੇ ਸਿਖ਼ਰ ਦਾ ਹੀਰੇ-ਰਤਨਾਂ ਵਰਗਾ ਕੋਮਲਭਵੀ ਸੁਹਿਰਦ ਮਨੁੱਖ ਹੈ।
ਉਸਦੀ ਕਲਮ ਨਾ ਕਦੇ ਵਿਕਦੀ ਹੈ ਨਾ ਝੁਕਦੀ ਤੇ ਨਾਹੀਂ ਰੁਕਦੀ ਤੇ ਲੁਕਦੀ ਹੈ।ਉਹ ਤਾਂ ਕੋਠੇ ਚੜ੍ਹਕੇ ਸੱਚ ਦੀ ਚੋਖੀ ਬੀਨ ਵਜਾਉਣ ਵਾਲ਼ਾ ਪੰਜਾਬੀ ਦਾ ਖ਼ਰਾ ਤੇ ਦਰਵੇਸ਼ ਸ਼ਾਇਰ ਹੈ,ਜੋ ਇਨਾਮਾਂ-ਸਨਮਾਨਾਂ ਦੀ ਚੂਹੇ ਦੌੜ ਤੋਂ ਪਰੇ ਰਹਿ ਕੇ ਸੱਚ ‘ਤੇ ਸਿਦਕਦਿਲੀ ਨਾਲ਼ ਪਹਿਰਾ ਦਿੰਦਾ ਨਜ਼ਰ ਆਉਂਦਾ ਹੈ ‘ਤੇ ਕੋਲਿਆਂ ਦੀ ਖਾਣ ‘ਚ ਸ਼ੁੱਧ ਸੋਨਾ ਮਨੁੱਖ ਹੈ ਜਿਸਦੀ ਇੱਕ ਆਪਣੀ ਹੀ ਅਲੱਗ ਕੋਹਿਨੂਰ ਆਭਾ ਹੈ।ਉਹ ਸੁਨਹਿਰੀ ਆਭਾ ਜੋ ਸਦੀਆਂ ਤੱਕ ਜ਼ਿੰਦਾ ਰਹਿੰਦੀ ਹੈ।ਗਜ਼ਬ ਦੀ ਕਵਿਤਾ ਰਚਣਾ ਉਸਦਾ ਮੌਲਿਕ ਮੀਰੀ ਗੁਣ ਤੇ ਨਿਰਮਲ ਸੁਭਾਅ ਹੈ। ਇਸ ਖੇਤਰ ਚੋਂ ਉਸਦਾ ਸਾਲਾਂ ਦਾ ਮੌਨ ਰਿਆਜ਼ ਤੇ ਤਜ਼ਰਬਾ ਕਵਿਤਾ ਰਾਹੀਂ, ਪਾਠਕ ਦੇ ਸਿਰ ਚੜ੍ਹ ਕੇ ਬੋਲਦਾ ਹੈ। ਗੁਰਪ੍ਰੀਤ ਕਵਿਤਾ ਦੇ ਵਿਚਾਰਕ ਤੇ ਵਿਹਾਰਕ ਪੱਖ ਤੋਂ ਪੂਰਾ-ਪੂਰਾ ਸੁਚੇਤ ਹੈ ਤੇ ਉਸਨੂੰ ਕਿਸੇ ਦੌਰ ਦੇ ਕਿਸੇ ਕਵੀ ਨਾਲ਼ ਮੇਲ ਕੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਉਸ ਵਰਗਾ ਸਿਰਫ਼ ਓਹੀ ਹੈ ਤੇ ਉਸਦੀ ਸ਼ੈਲੀ ਦੀ ਆਪਣੀ ਨੂਰੀ ਸ਼ਕਤੀ ਹੈ।ਉਸਦੀ ਸ਼ਾਇਰੀ ਦੀ ਵਿਲੱਖਣਤਾ ਹੈ ਕਿ ਉਹ ਯਥਾਰਥੀ ਕਵਿਤਾ ਸੋਚਦਾ- ਰਚਦਾ ਹੈ ਤੇ ਮੌਲਿਕਤਾ, ਸੱਚ ਅਤੇ ਸੁਹਜ ਨੂੰ ਕਲਮ/ਕਵਿਤਾ ਤੋਂ ਦੂਰ ਨਹੀਂ ਹੋਣ ਦਿੰਦਾ
ਹਬੀਬ ਦੀ ਕਵਿਤਾ ਦਰਜਨਾਂ ਵਿਕਾਊ ਮਾਨ-ਸਨਮਾਨਾਂ ਤੋਂ ਕਿਤੇ ਉੱਤੇ ਹੈ।ਖ਼ੌਰੇ ਉਹ ਹੁਣ ਤੱਕ ਕਿਉਂ ਤੇ ਕਿਵੇਂ ਲੁਕਿਆ ਰਿਹਾ।ਵੈਸੇ ਵੀ ਉਹ ਸਰਵੋਤਮ ਪੁਰਸਕਾਰ ਵਰਗਾ ਸੋਹਣਾ ਸੁਨੱਖਾ ਅਨੁਭਵੀ ਮਨੁੱਖ ਹੈ। ਆਉਣ ਵਾਲੇ ਸਮੇਂ ਚ ਉਹ ਆਪਣੀ ਸ਼ਕਤੀ ਨਾਲ਼ ਇੰਨਾ ਕੁ ਉਭਰ ਕੇ ਸਾਹਮਣੇ ਆ ਜਾਵੇਗਾ ਕਿ ਉਸਨੂੰ ਅਣਗੌਲਿਆ ਕਰਨਾ ਸ਼ਾਇਦ ਔਖਾ ਹੋ ਜਾਵੇ।”
Reviews
There are no reviews yet.